ਮਨੀਸ਼ ਮਲਹੋਤਰਾ | |
---|---|
ਜਨਮ | ਬੰਬੇ, ਭਾਰਤ | 5 ਦਸੰਬਰ 1966
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਫ਼ੈਸ਼ਨ ਡਿਜ਼ਾਇਨਰ |
ਲਈ ਪ੍ਰਸਿੱਧ | ਬਾਲੀਵੁੱਡ ਸਟਾਇਲਿਸਟ |
ਰਿਸ਼ਤੇਦਾਰ | ਪੁਣੀਤ ਮਲਹੋਤਰਾ ਦਿਨੇਸ਼ ਮਲਹੋਤਰਾ ਅਤੇ ਰਾਕੇਸ਼ ਮਲਹੋਤਰਾ (ਭਰਾ) |
ਪੁਰਸਕਾਰ | ਰੰਗੀਲਾ ਫ਼ਿਲਮ ਵਿੱਚ ਡਿਜ਼ਾਇਨਿੰਗ ਲਈ ਫ਼ਿਲਮਫੇਅਰ ਇਨਾਮ ਐਨਥੀਰਨ ਫ਼ਿਲਮ ਲਈ ਫ਼ਿਲਮਫੇਅਰ ਇਨਾਮ |
ਮਨੀਸ਼ ਮਲਹੋਤਰਾ ਇੱਕ ਭਾਰਤੀ ਫੈਸ਼ਨ ਡਿਜ਼ਾਇਨਰ ਹੈ। ਉਹ ਹਿੰਦੀ ਸਿਨੇਮੇ ਦੀਆਂ ਅਦਾਕਾਰਾਵਾਂ ਲਈ ਡਿਜ਼ਾਇਨਿੰਗ ਕਰਦਾ ਹੈ। ਉਸਨੇ ਆਪਣਾ ਲੇਬਲ 2005 ਵਿੱਚ ਸ਼ੁਰੂ ਕੀਤਾ ਸੀ।
2014 ਵਿੱਚ ਉਸਦੇ ਲੇਬਲ ਦੀ ਟਰਨਓਵਰ 1 ਬਿਲੀਅਨ ਭਾਰਤੀ ਰੁਪਏ (ਯੂ.ਐੱਸ. ਡਾਲਰ 15 ਮਿਲੀਅਨ) ਹੋ ਗਈ ਸੀ।
ਮਨੀਸ਼ ਮਲਹੋਤਰਾ ਨੇ ਆਪਣਾ ਕੈਰੀਅਰ ਇੱਕ ਮਾਡਲ ਵਜੋਂ ਸ਼ੁਰੂ ਕੀਤਾ ਸੀ, ਜਦੋਂ ਉਹ ਐਲਫ਼ਿੰਸਟਨ ਕਾਲਜ ਵਿੱਚ ਸੀ। ਮਾਡਲਿੰਗ ਵਿੱਚ ਉਸਦੀ ਅਸਫ਼ਲਤਾ ਨੇ ਉਸਨੂੰ ਇੱਕ ਡਿਜ਼ਾਇਨਰ ਦੇ ਰੂਪ ਵਿੱਚ ਸਾਹਮਣੇ ਲਿਆਂਦਾ। ਉਹ ਹੁਣ ਇੱਕ ਮਸ਼ਹੂਰ ਬਾਲੀਵੁੱਡ ਫੈਸ਼ਨ ਡਿਜ਼ਾਇਨਰ ਹੈ।
25 ਸਾਲ ਦੀ ਉਮਰ ਵਿਚ, ਮਨੀਸ਼ ਮਲਹੋਤਰਾ ਨੇ ਜੂਹੀ ਚਾਵਲਾ ਲੀ ਸਵਰਗ (1990) ਫ਼ਿਲਮ ਵਿੱਚ ਕਾਸਟੂਮ ਤਿਆਰ ਕਰਕੇ ਬਾਲੀਵੁੱਡ ਵਿੱਚ ਆਪਣੀ ਕਿਸਮਤ ਅਜਮਾਈ ਸੀ। ਫਿਰ ਜਦੋਂ ਉਸ ਨੇ ਰੰਗੀਲਾ (1995) ਫ਼ਿਲਮ ਵਿੱਚ ਉਰਮਿਲਾ ਮਟੌਡਕਰ ਦੀ ਸ਼ੈਲੀ ਲਈ ਫ਼ਿਲਮਫੇਅਰ ਇਨਾਮ ਜਿੱਤਿਆ ਤਾਂ ਇਸਦਾ ਉਸਨੂੰ ਬਹੁਤ ਫਾਇਦਾ ਹੋਇਆ ਅਤੇ ਉਸਨੇ ਕਾਫੀ ਮਾਨਤਾ ਪ੍ਰਾਪਤ ਕੀਤੀ। ਉਦੋਂ ਤੋਂ ਹੀ, ਫ਼ਿਲਮ ਸਨਅਤ ਵਿੱਚ ਉਸਦਾ ਕੈਰੀਅਰ ਉਸਨੂੰ ਅੱਗੇ ਲੈ ਗਿਆ ਅਤੇ ਉਸਨੇ ਫਿਰ ਵੱਡੇ ਨਾਮਾਂ ਲਈ ਵੀ ਕੰਮ ਕੀਤੇ। ਆਪਣੇ ਕਾਰਜਕਾਲ ਦੇ ਦੌਰਾਨ, ਉਸਨੂੰ ਕਈ ਬਲਾਕਬਾਸਟਰ ਫ਼ਿਲਮਾਂ ਅਤੇ ਅਦਾਕਾਰਾਂਵਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਮਲਹੋਤਰਾ ਨੇ ਹਿੰਦੀ ਸਿਨੇਮਾ ਦੀਆਂ ਅਦਾਕਾਰਾਵਾਂ, ਕਾਜੋਲ, ਸ੍ਰੀਦੇਵੀ ਕਪੂਰ, ਕ੍ਰਿਸ਼ਮਾ ਕਪੂਰ, ਕਰੀਨਾ ਕਪੂਰ ਖ਼ਾਨ, ਦੀਪਿਕਾ ਪਾਦੂਕੋਨ, ਕੈਟਰੀਨਾ ਕੈਫ਼, ਕੰਗਨਾ ਰਣੌਤ, ਆਲਿਆ ਭੱਟ ਅਤੇ ਐਸ਼ਵਰਿਆ ਰਾਏ ਬੱਚਨ ਲਈ ਕੰਮ ਕੀਤਾ ਹੈ। He has presented his collections at showcases across the globe.
ਮਲਹੋਤਰਾ ਨੇ ਮਾਈਕਲ ਜੈਕਸਨ ਦੀ ਕਾਸਟਯੂਮ ਤੇ ਵੀ ਕੰਮ ਕੀਤਾ ਸੀ, ਜਦੋਂ ਉਹ 1990 ਦੇ ਦਹਾਕੇ ਵਿੱਚ ਭਾਰਤ ਆਇਆ ਸੀ। ਉਸਰੇ ਜੀਨ-ਕਲਾਡ ਵਾਨ ਵਿਦਰਸਪੂਨ, ਕੈਲੀ ਮਿਨਾਗ ਅਤੇ ਜੈਰਮੇਨ ਜੈਕਸਨ ਅਤੇ ਵਾਈਫ਼ ਹਲੀਮਾ ਲਈ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸਨੇ ਰੀਆਧ ਦੀ ਰਾਣੀ ਲਈ ਵੀ ਉਸਦੇ ਵਿਆਹ ਸਮੇਂ ਡਿਜ਼ਾਇਨਿੰਗ ਕੀਤੀ ਸੀ।
ਉਸਨੇ 'ਜੀ ਸੂਟ' ਨਾਮ ਦੀ ਐਪਲੀਕੇਸ਼ਨ ਲਈ ਗੂਗਨ ਨਾਲ ਵੀ ਸਾਂਝ ਵਧਾਈ ਸੀ।
ਇਸ ਤੋਂ ਇਲਾਵਾ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਕੋਲਕਾਤਾ ਨਾਇਟ ਰਾਈਡੱਰਜ਼ ਦੀ ਜਰਸੀ ਵੀ ਮਨੀਸ਼ ਨੇ ਹੀ ਡਿਜ਼ਾਇਨ ਕੀਤੀ ਹੈ। ਫੈਸ਼ਨ ਡਿਜ਼ਾਇਨਿੰਗ ਬਦੌਲਤ ਉਹ ਹੁਣ ਤੱਕ ਕਈ ਇਨਾਮ ਅਤੇ ਸਨਮਾਨ ਜਿੱਤ ਚੁੱਕਿਆ ਹੈ।
{{cite web}}
: Unknown parameter |deadurl=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)CS1 maint: extra punctuation (link) CS1 maint: multiple names: authors list (link)
{{cite news}}
: Unknown parameter |dead-url=
ignored (|url-status=
suggested) (help)
{{cite news}}
: |access-date=
requires |url=
(help)CS1 maint: unrecognized language (link)
{{cite web}}
: Unknown parameter |dead-url=
ignored (|url-status=
suggested) (help)